ਬਾਈ ਜੀ , ਸੱਤ ਸ੍ਰੀ ਅਕਾਲ
ਮੈਂ ਆਪਜੀ ਦਾ ਲੇਖ਼ " ਫਰਜ਼ੀ ਵਿਆਹ ਕਰਵਾਕੇ ਵਿਦੇਸ਼ ਗਏ 'ਲਾੜੇ - ਲਾੜੀਆਂ ' ਬਾਰੇ 11 ਤਰੀਖ਼ ਦੇ ਸਪੋਕਸਮੈਨ ਵਿੱਚ ਪੜ੍ਹਿਆ । ਪੜ੍ਹ ਕੇ ਬਹੁਤ ਵਧੀਆ ਲੱਗਾ ਕਿਉਂਕਿ ਏਸ ਤਰ੍ਹਾਂ ਦੀਆਂ ਗੱਲਾਂ ਤੋਂ ਸਮਾਜ ਨੂੰ ਸੁਚੇਤ ਕਰਨਾ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਹੈ । ਬਾਈ ਜੀ ਤੁਸੀਂ ਲਿਖਦੇ ਰਿਹਾ ਕਰੋ , ਮੈਨੂੰ ਲੱਗਦਾ ਹੈ ਕਿ ਤੁਹਾਡੀ ਕਲਮ ਬੇਝਿੱਜਕ ਹੋ ਕੇ ਲਿਖਦੀ ਹੈ ਜਿਸ ਕਰਕੇ ਕਾਫ਼ੀ ਕੁੱਝ ਸਪੱਸ਼ਟ ਹੋ ਜਾਂਦਾ ਹੈ
ਮੈਂ ਆਪ ਜੀ ਦੇ ਏਸ ਬੇਬਾਕ ਲਿਖਣ ਦੇ ਤਰੀਕੇ ਦੀ ਕਦਰ ਕਰਦਾ ਹਾਂ ।
ਉਮੀਦ ਹੈ ਕਿ ਤੁਸੀਂ ਅੱਗੋਂ ਵੀ ਏਸ ਤਰ੍ਹਾਂ ਦੇ ਲੇਖ ਪਾਠਕਾਂ ਨੂੰ ਪੜ੍ਹਨ ਵਾਸਤੇ ਲਿਖਦੇ ਰਹੋਗੇ ।
ਆਪ ਜੀ ਦਾ ਸੁਭ ਚਿੰਤਕ
ਜੁਗਰਾਜ ਸਿੰਘ ਕਾਲੇਕਾ
ਪਿੰਡ ਤੇ ਡਾਕਖਾਨਾ ਕਮਾਲਪੁਰ
ਜ਼ਿਲਾ ਸੰਗਰੂਰ ( ਪੰਜਾਬ )